Sunday, May 30, 2010

ਸੱਜਣਾਂ ਸਦਾ ਨਹੀਂ ਰਹਿਣੇ ਮਾਪੇ,
ਬਾਕੀ ਗੱਲ ਸਮਝ ਲਈ ਆਪੇ..
ਬਹਿ ਮਨ ਨੂੰ ਸਮਝਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..
ਇੱਕ ਥਾਲੀ ਚ’ ਰੋਟੀ ਖਾਂਦੇ,
ਨਿੱਕੇ ਹੁੰਦੇ ਵੀਰੇ..
ਵੱਡੇ ਹੋਵਣ ਜਾਣ ਵਿਆਹੇ,
ਜਾਂਦੇ ਬਦਲ ਵਤੀਰੇ..
ਜੇ ਆਵਣ ਭਲੇ ਘਰਾਂ ਦੀਆਂ ਧੀਆਂ,
ਰਹਿੰਦਾ ਵਿੱਚ ਤਫ਼ਾਕ ਹੈ ਜੀਆਂ..
ਖੁਦ ਦੀ ਸ਼ਾਨ ਵਧਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..
ਥੋੜਾ ਜਿਹਾ ਦਿਲ ਵੱਡਾ ਕਰ ਲੈ,
ਕੋਈ ਫ਼ਰਕ ਨਹੀਂ ਪੈਣਾ..
ਲੱਖਾਂ ਐਥੋਂ ਗਏ ਸਿਕੰਦਰ,
ਸਭ ਕੁਝ ਐਥੇ ਰਹਿਣਾਂ..
ਕਿਉਂ ਨੀਅਤ ਰੱਖਦਾਂ ਖੋਟੀ,
ਖਾਣੀ ਦੋ-ਵੇਲੇ ਦੀ ਰੋਟੀ..
ਸੁੱਖ-ਚੈਨ ਨਾਲ ਖਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..
ਜਿਸ ਘਰ ਦੇ ਵਿੱਚ,
ਹਾਸਾ ਤੇ ਇਤਬਾਰ ਨਹੀਂ ਹੁੰਦਾ..
ਵੱਡਿਆਂ ਅਤੇ ਬਜ਼ੁਰਗਾਂ ਦਾ,
ਸਤਿਕਾਰ ਨਹੀਂ ਹੁੰਦਾ..
ਉੱਥੇ ਕਦੇ ਨਾਂ ਬਰਕਤ ਪੈਂਦੀ,
ਨਾਂ ਹੀ ਰੱਬ ਦੀ ਰਹਿਮਤ ਰਹਿੰਦੀ.

Monday, May 3, 2010

~^~^~^~^~^~ ਜੀ ਆਇਂਆ ਨੂੰ ~^~^~^~^~^~

•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•
•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•

ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ..ਕਿਉਂ ਰੋਨਾ??
ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
ਤੂੰ ਯਾਰਾਂ ਲਈ ਤੜਪਦਾ ਰਿਹਾ..
ਪਰ ਤੇਰੀ ਕਿਸਮਤ ਦੇ ਸਿਤਾਰੇ,ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ ||

•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•
•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•

ਅੱਖਾਂ ਚੋਂ ਪਿਲਾ ਕੇ ਬੇਹੋਸ਼ ਕਰੇ ਸਾਨੂੰ
ਠੇਕਿਆਂ ਤੇ ਦਾਰੂ ਪਿਲਾਉਣ ਵਾਲੇ ਬੜੇ ਨੇ,

ਵੈਰੀਆਂ ਦੀ ਹਿੱਕ ਦਾਗਦਾ ਏ ਕੋਈ ਸੂਰਮਾ
ਕੋਠੇ ਤੇ ਦੋਨਾਲੀਆਂ ਚਲਾਉਣ ਵਾਲੇ ਬੜੇ ਨੇ,

ਜਿਹਦੇ ਨਾਲ ਦਿਲ ਮਿਲੇ ਉਹੀ ਯਾਰ ਬਣਦੇ
ਰਾਹ ਜਾਂਦੇ ਹੱਥਾਂ ਨੂੰ ਮਲਾਉਣ ਵਾਲੇ ਬੜੇ ਨੇ,

ਸਿੱਧੇ ਰਾਹ ਦੁਨੀਆ ਤੇ ਕੋਈਓ ਹੁਣ ਪਾਉਂਦਾ ਏ
ਨਸ਼ੇ ਦੀਆਂ ਗੋਲੀਆਂ ਖਲਾਉਣ ਵਾਲੇ ਬੜੇ ਨੇ,

ਗਰੀਬ ਬੰਦੇ ਕੋਲੋਂ ਸਾਰੇ ਪਰੇ ਹੋ ਕੇ ਬਿਹੰਦੇ ਨੇ
ਚੜੀ ਗੁੱਡੀ ਵਾਲੇ ਨੂੰ ਬੁਲਾਉਣ ਵਾਲੇ ਬੜੇ ਨੇ,

ਸ਼ਹਿਦ ਜਿਹੀਆਂ ਲੋਰੀਆਂ ਤਾਂ ਮਾਂ ਹੀ ਸਦਾ ਦੇਂਦੀ ਏ
ਦੇ ਕੇ ਡਰਾਵੇ ਪਿਓ ਸਲਾਉਣ ਵਾਲੇ ਬੜੇ ਨੇ,

ਦੱਸੋ ਫੇਰ ਆਬਰੂ ਬਚਾਊ ਕੌਣ ਇੰਨਾਂ ਦੀ
ਜੂਏ 'ਚ ਦਰੋਪਤੀਆਂ ਲਾਉਣ ਵਾਲੇ ਬੜੇ ਨੇ,

'ਗੁਰਮ' ਜਿਉਂਦੇ ਜੀਅ ਐਥੇ ਕੋਈਓ ਸਾਰ ਲੈਂਦਾ ਏ
ਮਰੇ ਤੋਂ ਏ ਤਨ ਨੂੰ ਜਲਾਉਣ ਵਾਲੇ ਬੜੇ ਨੇ.

•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•
•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•

ਲੱਖ ਧੋਖੇ ਖਾ ਕੇ ਵੇਖ ਲਿਆ,,
ਲੱਖ ਮਿੱਨਤਾਂ ਪਾ ਕੇ ਵੇਖ ਲਿਆ...
ਇੱਕ ਵਾਰ ਨਈ ਅਸੀਂ ਕਈ ਵਾਰੀ,,
ਖੁਦ ਨੂੰ ਅਜ਼ਮਾ ਕੇ ਵੇਖ ਲਿਆ...
ਇਹ ਦੁਨਿਆ ਨਈ ਦਿਲਦਾਰਾਂ ਦੀ,,
ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...
ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,
ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ

•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•
•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•.¸¸.•♥´¨`♥•

ਬੇਵਫਾ ਬਣ ਕੇ ਤੁਰ ਗਏ ਨੇ।
ਵਫਾ ਨਾ ਕਰ ਸਕੇ ਹਾਸੇ,
ਖੌਰੇ ਕਿਹੜੇ ਵਹਿਣੀ ਰੁੜ ਗਏ ਨੇ।

ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ,
ਦਿਲ ਨੇ ਕਾਲੀ ਰਾਤ ਜਿਹੇ।
ਇਹੋ ਜਿਹੀਆਂ ਕਰਦੇ ਨੇ ਗਲਾਂ,
ਜੋ ਅੰਬਰੀ ਤਾਰੇ ਜੁੜ ਗਏ ਨੇ।

ਹਿਜ਼ਰ ਦਾ ਲੰਬਾ ਪੈਂਡਾ ਏ,
ਤੁਰ ਤੁਰ ਅਜੇ ਨਹੀ ਥਕਿਆ।
ਚਾਹੇ ਮੈਂ ਰੋਣਾ ਹੋਰ,
ਕਰੇ ਕੀ ਹੰਝੂ ਥੁੜ ਗਏ ਨੇ।