Saturday, June 16, 2012

ਕੀਹਨੂੰ ਕਹਿੰਦੇ ਨੇ ਡੁੱਬਦੇ ਨੂੰ ਪੁੱਛੋ ਕਿਨਾਰਾ, ਕੀਹਨੂੰ ਕਹਿੰਦੇ ਨੇ, ਆਸ਼ਕਾ ਤੋ ਪੁੱਛੋ ਲਾਰਾ,ਕੀਹਨੂੰ ਕਹਿੰਦੇ ਨੇ ਜਿਸ ਬਾਰੀ ਵਿੱਚੋ, ਦੀਦਾਰ ਹੁੰਦਾ ਸੱਜਣਾ ਦਾ, ਮਿੱਤਰਾ ਨੂੰ ਪੁੱਛੋ ਚੁਬਾਰਾ,ਕੀਹਨੂੰ ਕਹਿੰਦੇ ਨੇ ਭੁੱਖ-ਪਿਆਸ ਨਾਲ ਦਿਨ ਕੱਟਣਾ ਪੈਦਾ ਏ, ਕਿਸੇ ਗਰੀਬ ਕੋਲੋਂ ਪੁੱਛੋ ਗੁਜਾਰਾ,ਕੀਹਨੂੰ ਕਹਿੰਦੇ ਨੇ ਭਾਈਆ-ਭਾਈਆ ਵਿੱਚ ਜਦ ਪੇ ਜਾਣ ਬੰਡੀਆ, ਮਾਪਿਆ ਨੂੰ ਪੁੱਛੋ ਬਟਵਾਰਾ,ਕੀਹਨੂੰ ਕਹਿੰਦੇ ਨੇ ਹੱਥ ਵਿੱਚ ਆਟਾ ਤੇ ਡੂੱਹੀ 'ਚ ਵੇਲਣਾ, ਵਿਆਹਿਆ ਨੂੰ ਪੁੱਛੋ ਵਿਚਾਰਾ,ਕੀਹਨੂੰ ਕਹਿੰਦੇ ਨੇ ਆ ਗਿਆ ਬੁਢਾਪਾ, ਆਗੀ ਹੱਥ ਵਿੱਚ ਸੋਟੀ ਬੁਜ਼ਰਗਾ ਨੂੰ ਪੁੱਛੋ ਸਹਾਰਾ, ਕੀਹਨੂੰ ਕਹਿੰਦੇ ਨੇ ਵਕਤ ਖੇਡ ਜਾਵੇ ਚਾਲ, ਪੱਲੇ ਕੱਖ ਨਾ ਰਹੇ, 'ਗਾਲਿਬ' ਕੋਲੋਂ ਪੁੱਛੋ ਵਕਤ ਦਾ ਮਾਰਾ,ਕੀਹਨੂੰ ਕਹਿੰਦੇ ਨੇ

No comments:

Post a Comment