Sunday, August 8, 2010

ਜਰ,ਜੋਰੂ ਜਮੀਨ ਦੇ ਪਿੱਛੇ
ਅਕਸਰ ਹੁੰਦੀ ਰਹੇ ਲੜਾਈ |


ਸਾਰੀ ਓੁਮਰ ਮੱਤ ਮਾਰਦੇ
ਜੁੱਤੀ ਤੰਗ ਤੇ ਨੰਗ ਜਵਾਈ |

ਇੱਕ ਪਾਸੇ ਭਰਾ ਜੋਰੂ ਦਾ
ਦੂਜੇ ਪਾਸੇ ਸਾਰੀ ਖੁਦਾਈ |


ਦਾਤੀ ਦੇ ਦੰਦੇ ਇੱਕ ਪਾਸੇ ਤੇ
ਜਹਾਨ ਦੇ ਦੋਹਾਂ ਪਾਸੇ ਨੇ ਭਾਈ |

ਜੋ ਕੁੱਝ ਬਿਜਿਆ ਵਿੱਚ ਸਿਆੜਾਂ
ਓੁਸੇ ਦੀ ਕਰਨੀ ਪੈਂਦੀ ਵਢਾਈ |


ਸੱਪ ਲੰਘੇ ਤੇ ਲਕੀਰ ਪਿੱਟਣਾ
ਬੜਾ ਲੱਗਦਾ ਕੰਮ ਆਜਾਈ |

ਕੁੱਝ ਲੋਕ ਦਾੜੀ ਦੀ ਥਾਂ ਤੇ
ਫਿਰਣ ਮੁੱਛਾਂ ਨੂੰ ਵਧਾਈ |

ਕੁੱਝ ਬਣਾ ਕੇ ਪਹਾੜ ਰਾਈ ਦਾ
ਐਂਵੇ ਪਾਓੁਂਦੇ ਰਹਿਣ ਦੁਹਾਈ |

ਤੈਨੂੰ ਭੁਲਣਾ ਵੀ ਸੋਖਾ ਹੋ ਜਾਓੂ
ਨੁੰਹ ਮਾਸ ਦੀ ਜੇ ਪਈ ਜੁਦਾਈ |

No comments:

Post a Comment